Sign in
Sign in
Sign in
Select Language
042

Ash-Shuraa 42:16 والذين يحاجون في الله من بعد ما استجيب له حجتهم داحضة عند ربهم وعليهم غضب ولهم عذاب شديد ١٦

42:16
وَٱلَّذِينَ
يُحَآجُّونَ
فِي
ٱللَّهِ
مِنۢ
بَعۡدِ
مَا
ٱسۡتُجِيبَ
لَهُۥ
حُجَّتُهُمۡ
دَاحِضَةٌ
عِندَ
رَبِّهِمۡ
وَعَلَيۡهِمۡ
غَضَبٞ
وَلَهُمۡ
عَذَابٞ
شَدِيدٌ
١٦
ਜਿਹੜੇ ਲੋਕ ਅੱਲਾਹ ਦੇ ਸੱਦੇ ਨੂੰ ਪਰਵਾਨ ਕਰ ਲੈਣ ਤੋਂ ਬਾਅਦ ਅੱਲਾਹ ਦੇ ਸੰਬੰਧ ਵਿਚ ਵਾਦ-ਵਿਵਾਦ ਕਰਦੇ ਹਨ, ਉਹਨਾਂ ਦੀਆਂ ਇਹ ਦਲੀਲਾਂ ਉਹਨਾਂ ਦੇ ਰੱਬ ਦੀਆਂ ਨਜ਼ਰਾਂ ਵਿਚ ਝੂਠੀਆਂ ਹਨ। (ਅੱਲਾਹ ਦਾ) ਉਹਨਾਂ ਉੱਤੇ ਕਰੋਪ ਹੈ ਅਤੇ ਉਹਨਾਂ ਲਈ ਕਰੜਾ ਅਜ਼ਾਬ ਹੈ।1
Continue Reading

Read Tafsir

Ibn Kathir (Abridged)

A Warning to Those Who dispute concerning Matters of Religion

Here Allah warns those who try to hinder those who believe in Allah, from following His path.

وَالَّذِينَ يُحَآجُّونَ فِى اللَّهِ مِن بَعْدِ مَا اسَتُجِيبَ لَهُ

(And those who dispute concerning Allah, after it has been accepted,) means, tho

…

A Warning to Those Who dispute concerning Matters of Religion

Here Allah warns those who try to hinder those who believe in Allah, from following His p

…
More Tafsirs

Read in Context

Chapter 42, Page 485, Juz 25

10. (ਧਰਮ ਦੇ ਸੰਬੰਧ ਵਿਚ) ਜਿਸ ਗੱਲ ਵਿਚ ਵੀ ਤੁਸੀਂ ਮਤਭੇਦ ਰਖਦੇ ਹੋ ਉਸ ਦਾ ਫ਼ੈਸਲਾ ਕਰਨਾ ਅੱਲਾਹ ਦੇ ਜ਼ਿੰਮੇ ਹੈ। ਉਹੀਓ ਅੱਲਾਹ ਮੇਰਾ ਰੱਬ ਹੈ, ਉਸੇ ਉੱਤੇ ਮੇਰਾ ਭਰੋਸਾ ਰੁ ਅਤੇ ਮੈਂ ਉਸ ਵੱਲ ਮੁੜ ਆਉਂਦਾ ਹਾਂ। 11. ਅਕਾਸ਼ਾਂ ਤੇ ਧਰਤੀ ਦਾ ਸਿਰਜਨਹਾਰ ਵੀ ਉਹੀਓ ਹੈ। ਉਸੇ ਨੇ ਤੁਹਾਡੀ ਜਿਨਸ ਵਿੱਚੋਂ ਤੁਹਾਡੇ ਲਈ ਜੋੜੇ ਬਣਾਏ ਅਤੇ ਪਸ਼ੂਆਂ ਵਿੱਚੋਂ ਵੀ ਉਹਨਾਂ ਦੀ ਜਿਨਸ ਦੇ ਜੋੜੇ ਬਣਾਏ। ਇਸ ਤਰ੍ਹਾਂ ਉਹ ਤੁਹਾਡੀਆਂ ਨਸਲਾਂ ਨੂੰ ਫੈਲਾਉਂਦਾ ਰਹਿੰਦਾ ਹੈ। (ਸ੍ਰਿਸ਼ਟੀ ਦੀ) ਕੋਈ ਵੀ ਸ਼ੈਅ ਉਸ ਵਰਗੀ ਨਹੀਂ। ਉਹ (ਹਰ ਗੱਲ ਨੂੰ) ਚੰਗੀ ਤਰ੍ਹਾਂ ਸੁਣਦਾ ਹੈ ਤੇ (ਹਰ ਕੰਮ ਨੂੰ) ਚੰਗੀ ਤਰ੍ਹਾਂ ਵੇਖਦਾ ਹੈ। 12. ਅਕਾਸ਼ਾਂ ਤੇ ਧਰਤੀ ਦੇ ਖ਼ਜ਼ਾਨਿਆਂ ਦੀਆਂ ਕੁੰਜੀਆਂ ਉਸੇ ਕੋਲ ਹਨ। ਉਹ ਜਿਸ ਨੂੰ ਚਾਹੁੰਦਾ ਹੈ, ਖੁੱਲ੍ਹਾ-ਡੁੱਲਾ ਰਿਜ਼ਕ ਦਿੰਦਾ ਹੈ ਅਤੇ ਜਿਸ ਲਈ ਚਾਹੁੰਦਾ ਹੈ, ਰੋਜ਼ੀ ਵਿਚ ਤੰਗੀ ਕਰ ਦਿੰਦਾ ਹੈ। ਬੇਸ਼ੱਕ ਉਹ ਹਰੇਕ ਚੀਜ਼ ਤੋਂ ਚੰਗੀ ਤਰ੍ਹਾਂ ਜਾਣੂ ਹੈ। 13. (ਹੇ ਮੁਹੰਮਦ!) ਉਸ ਨੇ ਤੁਹਾਡੇ ਲਈ ਵੀ ਉਹੀਓ ਧਰਮ ਨਿਯਤ ਕੀਤਾ ਹੈ, ਜਿਸ ਦਾ ਹੁਕਮ ਉਸ ਨੇ ਨੂਹ ਨੂੰ ਦਿੱਤਾ ਸੀ ਅਤੇ ਅਸੀਂ ਉਹੀ ਵਹੀ ਤੁਹਾਡੇ ਵੱਲ ਭੇਜੀ ਹੈ ਅਤੇ ਇਸੇ ਦਾ ਤਾਕੀਦੀ ਹੁਕਮ ਅਸੀਂ ਇਬਰਾਹੀਮ, ਮੂਸਾ ਅਤੇ ਈਸਾ ਨੂੰ ਦਿੱਤਾ ਸੀ ਕਿ ਤੁਸੀਂ ਸਾਰੇ ਇਸੇ ਦੀਨ ਨੂੰ ਕਾਇਮ ਰੱਖੋ ਅਤੇ ਤੁਸੀਂ ਇਸ ਵਿਚ ਅੱਡੋ-ਅੱਡ ਨਾ ਹੋ ਜਾਣਾ। (ਹੇ ਨਬੀ!) ਜਿਸ ਗੱਲ (ਭਾਵ ਇਕ ਅੱਲਾਹ) ਵੱਲ ਤੁਸੀਂ ਉਹਨਾਂ ਨੂੰ ਸੱਦਾ ਦੇ ਰਹੇ ਹੋ, ਇਹੋ ਗੱਲ ਇਹਨਾਂ ਮੁਸ਼ਰਿਕਾਂ ਨੂੰ ਅਤਿ ਭੈੜੀ ਜਾਪਦੀ ਹੈ। ਅੱਲਾਹ ਜਿਸ ਨੂੰ ਚਾਹੁੰਦਾ ਹੈ ਆਪਣੇ ਲਈ ਚੁਣ ਲੈਂਦਾ ਹੈ ਅਤੇ ਹਿਦਾਇਤ ਉਸੇ ਨੂੰ ਬਖ਼ਸ਼ਦਾ ਹੈ ਜਿਹੜਾ ਉਸ ਵੱਲ ਮੁੜ ਆਉਂਦਾ ਹੈ। 14. ਉਹ ਲੋਕ ਆਪਣੇ ਕੋਲ ਗਿਆਨ ਆ ਚੁੱਕਣ ਮਗਰੋਂ ਕੇਵਲ ਆਪਣੇ ਵਿਚਾਲੇ ਦੀ ਹਟ ਧਰਮੀ ਕਾਰਨ ਧੜੇਬੰਦੀ ਦਾ ਸ਼ਿਕਾਰ ਹੋਏ। (ਹੇ ਨਬੀ!) ਜੇ ਤੁਹਾਡੇ ਰੱਬ ਵੱਲੋਂ ਇਕ ਨਿਯਤ ਸਮੇਂ ਤਕ ਲਈ ਫ਼ੈਸਲਾ ਅੱਗੇ ਪਾਉਣ ਦੀ ਗੱਲ ਪਹਿਲਾਂ ਤੋਂ ਹੀ ਨਾ ਆਖੀ ਹੁੰਦੀ ਤਾਂ ਉਹਨਾਂ ਦਾ ਨਿਬੇੜਾ ਕਦੋਂ ਦਾ ਹੋ ਚੁੱਕਿਆ ਹੁੰਦਾ। ਜਿਹੜੇ ਲੋਕ ਉਹਨਾਂ ਤੋਂ ਬਾਅਦ ਅੱਲਾਹ ਦੀ ਕਿਤਾਬ ਦੇ ਵਾਰਸ ਬਣਾਏ ਗਏ ਉਹ ਉਸ ਪ੍ਰਤੀ ਦੁਵਿਧਾ ਭਰੇ ਸ਼ੱਕ ਵਿਚ ਹਨ। 15. ਸੋ (ਹੇ ਮੁਹੰਮਦ!) ਤੁਸੀਂ ਲੋਕਾਂ ਨੂੰ ਇਸੇ (ਧਰਮ ਇਸਲਾਮ) ਵੱਲ ਸੱਦਾ ਦਿਓ ਅਤੇ ਜਿਹੜਾ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਉਸੇ ਉੱਤੇ ਦ੍ਰਿੜਤਾ ਪੂਰਬਕ ਡਟ ਜਾਓ। ਇਹਨਾਂ ਲੋਕਾਂ ਦੀਆਂ ਕਾਮਨਾਵਾਂ ਦੇ ਪਿੱਛੇ ਨਾ ਤੁਰੋ ਅਤੇ ਆਖ ਦਿਓ ਕਿ ਜਿਹੜੀ ਕਿਤਾਬ ਅੱਲਾਹ ਨੇ ਉਤਾਰੀ ਹੈ ਮੈਂ ਉਸ ਉੱਤੇ ਈਮਾਨ ਲਿਆਇਆ ਹਾਂ ਅਤੇ ਮੈਨੂੰ ਹੁਕਮ ਹੋਇਆ ਹੈ ਕਿ ਮੈਂ ਤੁਹਾਡੇ ਵਿਚਾਲੇ ਇਨਸਾਫ ਕਰਾਂ। ਸਾਡਾ ਪਾਲਣਹਾਰ ਵੀ ਅੱਲਾਹ ਹੈ ਅਤੇ ਤੁਹਾਡਾ ਪਾਲਣਹਾਰ ਵੀ ੳਹੀਓ ਹੈ। ਸਾਡੀਆਂ ਕਰਨੀਆਂ ਸਾਡੇ ਲਈ ਹਨ ਅਤੇ ਤੁਹਾਡੀਆਂ ਕਰਨੀਆਂ ਤੁਹਾਡੇ ਲਈ ਹਨ। ਤੁਹਾਡੇ ਤੇ ਸਾਡੇ ਵਿਚਾਲੇ ਕੋਈ ਝਗੜਾ ਨਹੀਂ। (ਕਿਆਮਤ ਦਿਹਾੜੇ) ਅੱਲਾਹ ਸਾਨੂੰ ਸਾਰਿਆਂ ਨੂੰ ਜਮ੍ਹਾਂ ਕਰੇਗਾ ਅਤੇ ਉਸੇ ਵੱਲ ਸਾਰਿਆਂ ਨੇ ਪਰਤਣਾ ਹੈ। 16. ਜਿਹੜੇ ਲੋਕ ਅੱਲਾਹ ਦੇ ਸੱਦੇ ਨੂੰ ਪਰਵਾਨ ਕਰ ਲੈਣ ਤੋਂ ਬਾਅਦ ਅੱਲਾਹ ਦੇ ਸੰਬੰਧ ਵਿਚ ਵਾਦ-ਵਿਵਾਦ ਕਰਦੇ ਹਨ, ਉਹਨਾਂ ਦੀਆਂ ਇਹ ਦਲੀਲਾਂ ਉਹਨਾਂ ਦੇ ਰੱਬ ਦੀਆਂ ਨਜ਼ਰਾਂ ਵਿਚ ਝੂਠੀਆਂ ਹਨ। (ਅੱਲਾਹ ਦਾ) ਉਹਨਾਂ ਉੱਤੇ ਕਰੋਪ ਹੈ ਅਤੇ ਉਹਨਾਂ ਲਈ ਕਰੜਾ ਅਜ਼ਾਬ ਹੈ। 17. ਅੱਲਾਹ ਉਹ ਹੈ ਜਿਸ ਨੇ ਹੱਕ ਸੱਚ ਨਾਲ ਇਹ ਕਿਤਾਬ ਅਤੇ ਮੀਜ਼ਾਨ (ਇਨਸਾਫ਼ ਕਰਨ ਵਾਲੀ ਤਕੜੀ) ਨੂੰ ਉਤਾਰਿਆ। ਤੁਸੀਂ ਕੀ ਜਾਣੋ! ਹੋ ਸਕਦਾ ਹੈ ਕਿ ਕਿਆਮਤ ਨੇੜੇ ਹੀ ਹੋਵੇ। 18. ਜਿਹੜੇ ਲੋਕੀ ਉਸ (ਕਿਆਮਤ) ਉੱਤੇ ਵਿਸ਼ਵਾਸ ਨਹੀਂ ਰਖੱਦੇ, ਉਹ ਤਾਂ ਉਸ ਲਈ ਕਾਹਲੀਆਂ ਪਾ ਰਹੇ ਹਨ। ਪਰ ਜਿਨ੍ਹਾਂ ਦਾ ਉਸ ਉੱਤੇ ਈਮਾਨ ਹੈ ਉਹ ਉਸ ਤੋਂ ਡਰਦੇ ਹਨ ਕਿਉਂ ਜੋ ਉਹ ਜਾਣਦੇ ਹਨ ਕਿ ਉਸ ਦਾ ਆਉਣਾ ਅਟਲ ਸੱਚਾਈ ਹੈ। ਸਾਵਧਾਨ ਰਹੋ! ਜਿਹੜੇ ਲੋਕ ਕਿਆਮਤ ਦੇ ਬਾਰੇ ਝਗੜਦੇ ਹਨ ਉਹ ਗੁਮਰਾਹੀ ਵਿਚ ਬਹੁਤ ਦੂਰ ਨਿਕਲ ਗਏ ਹਨ। 19. ਅੱਲਾਹ ਆਪਣੇ ਬੰਦਿਆਂ ਉੱਤੇ ਬਹੁਤ ਮਿਹਰਬਾਨ ਹੈ, ਉਹ ਜਿਸ ਨੂੰ ਚਾਹੁੰਦਾ ਹੈ ਰਿਜ਼ਕ ਦਿੰਦਾ ਹੈ। ਉਹ ਵੱਡਾ ਬਲਵਾਨ ਤੇ ਡਾਢਾ ਜ਼ੋਰਾਵਰ ਹੈ।

- Punjabi Translation - Arif Halim

Notes and Reflections

You do not have any notes or reflections on this verse.

Notes placeholders

Stay Connected to the Quran ❤️

Short meaningful reminders to reset, reflect and stay connected to the Quran.

Read, Listen, Search, and Reflect on the Quran

Quran.com is a trusted platform used by millions worldwide to read, search, listen to, and reflect on the Quran in multiple languages. It provides translations, tafsir, recitations, word-by-word translation, and tools for deeper study, making the Quran accessible to everyone.

As a Sadaqah Jariyah, Quran.com is dedicated to helping people connect deeply with the Quran. Supported by Quran.Foundation, a 501(c)(3) non-profit organization, Quran.com continues to grow as a free and valuable resource for all, Alhamdulillah.

Navigate
Home
Quran Radio
Reciters
About Us
Developers
Product Updates
Feedback
Help
Donate
Our Projects
Quran.com
Quran For Android
Quran iOS
QuranReflect.com
Quran.AI
Sunnah.com
Nuqayah.com
Legacy.Quran.com
Corpus.Quran.com
Non-profit projects owned, managed, or sponsored by Quran.Foundation
Popular Links
Duas from the Quran
Quran Verse of the Day
Ayatul Kursi
Yaseen
Al Mulk
Ar-Rahman
Al Waqi'ah
Al Kahf
Al Muzzammil
SitemapPrivacyTerms and Conditions
© 2026 Quran.com. All Rights Reserved
Contribute