Sign in
Sign in
Sign in
Select Language
042

Ash-Shuraa 42:25 وهو الذي يقبل التوبة عن عباده ويعفو عن السييات ويعلم ما تفعلون ٢٥

42:25
وَهُوَ
ٱلَّذِي
يَقۡبَلُ
ٱلتَّوۡبَةَ
عَنۡ
عِبَادِهِۦ
وَيَعۡفُواْ
عَنِ
ٱلسَّيِّـَٔاتِ
وَيَعۡلَمُ
مَا
تَفۡعَلُونَ
٢٥
ਉਹੀ ਤਾਂ ਹੈ ਜਿਹੜਾ ਆਪਣੇ ਬੰਦਿਆਂ ਦੀਆਂ ਤੌਬਾ ਨੂੰ ਕਬੂਲ ਕਰਦਾ ਹੈ ਅਤੇ ਉਹਨਾਂ ਦੀਆਂ ਬੁਰਾਈਆਂ ਨੂੰ ਮੁਆਫ਼ ਕਰਦਾ ਹੈ। ਤੁਸੀਂ ਲੋਕ ਜੋ ਵੀ ਕਰਦੇ ਹੋ ਉਹ ਸਭ ਜਾਣਦਾ ਹੈ।
Continue Reading

Read Tafsir

Ibn Kathir (Abridged)

Allah accepts Repentance and responds to Supplications

Here Allah reminds His servants that He accepts repentance. If they turn to Him and come back to Him, then by His kindness and generosity He forgives, overlooks and conceals (their sins), as He says:

وَمَن يَعْمَلْ سُوءاً أَوْ يَظْلِمْ نَفْسَهُ ثُ

…

Allah accepts Repentance and responds to Supplications

Here Allah reminds His servants that He accepts repentance. If they turn to Him and come back to

…
More Tafsirs

Read in Context

Chapter 42, Page 486, Juz 25

20. ਜਿਹੜਾ ਵਿਅਕਤੀ ਆਖ਼ਿਰਤ ਦੀ ਖੇਤੀ ਦਾ ਚਾਹਵਾਨ ਹੈ ਅਸਾਂ ਉਸ ਲਈ ਉਸੇ ਖੇਤੀ ਵਿਚ ਵਾਧਾ ਕਰ ਦਿੰਦੇ ਹਾਂ ਅਤੇ ਜਿਹੜਾ ਵਿਅਕਤੀ ਸੰਸਾਰ ਦੀ ਖੇਤੀ ਚਾਹੁੰਦਾ ਹੈ ਅਸੀਂ ਉਸ ਨੂੰ ਉਸ ਵਿੱਚੋਂ ਹੀ ਕੁੱਝ ਦੇ ਦਿੰਦੇ ਹਾਂ। ਪਰ ਉਸ ਲਈ ਆਖ਼ਿਰਤ ਵਿਚ ਕੁੱਝ ਵੀ ਹਿੱਸਾ ਨਹੀਂ। 21. ਕੀ ਇਹਨਾਂ ਲਈ (ਅੱਲਾਹ ਤੋਂ ਛੁੱਟ) ਕੁੱਝ ਹੋਰ ਸ਼ਰੀਕ ਹਨ ਜਿਨ੍ਹਾਂ ਨੇ ਇਹਨਾਂ ਲਈ ਉਹ ਦੀਨ ਨੀਯਤ ਕੀਤਾ ਹੈ ਜਿਸ ਦਾ ਹੁਕਮ ਅੱਲਾਹ ਨੇ ਨਹੀਂ ਦਿੱਤਾ ? ਜੇਕਰ ਫ਼ੈਸਲੇ (ਕਿਆਮਤ) ਦੀ ਗੱਲ ਨਿਸ਼ਚਿਤ ਨਾ ਹੋ ਗਈ ਹੁੰਦੀ ਤਾਂ ਇਹਨਾਂ ਦਾ ਨਿਬੇੜਾ ਕਦੋਂ ਦਾ ਹੋ ਗਿਆ ਹੁੰਦਾ। ਬੇਸ਼ੱਕ ਇਹਨਾਂ ਜ਼ਾਲਮਾਂ ਲਈ ਦੁਖਦਾਈ ਅਜ਼ਾਬ ਹੈ। 22. ਤੁਸੀਂ ਇਹਨਾਂ ਜ਼ਾਲਮਾਂ ਨੂੰ (ਕਿਆਮਤ ਦਿਹਾੜੇ) ਵੇਖੋਗੇ ਕਿ ਉਹ ਆਪਣੀਆਂ ਕਰਣੀਆਂ ਦੀ ਸਜ਼ਾ ਤੋਂ ਡਰ ਰਹੇ ਹੋਣਗੇ, ਜਦੋਂ ਕਿ ਉਹ ਸਜ਼ਾ ਉਹਨਾਂ ਨੂੰ ਮਿਲ ਕੇ ਰਹੇਗੀ, ਅਤੇ ਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ ਉਹ ਲੋਕ ਜੰਨਤ ਦੇ ਬਾਗ਼ਾਂ ਵਿਚ ਹੋਣਗੇ। ਉਹਨਾਂ ਲਈ ਉਹਨਾਂ ਦੇ ਰੱਬ ਦੇ ਕੋਲ ਉਹ ਸਭ ਕੁੱਝ ਹੋਵੇਗਾ ਜੋ ਉਹ ਚਾਹੁਣਗੇ। ਇਹੋ ਸਭ ਤੋਂ ਵੱਡੀ ਕ੍ਰਿਪਾਲਤਾ ਹੈ। 23. ਇਹੋ ਉਹ ਚੀਜ਼ ਹੈ ਜਿਸ ਦੀ ਖ਼ੁਸ਼ਖ਼ਬਰੀ ਅੱਲਾਹ ਆਪਣੇ ਉਹਨਾਂ ਬੰਦਿਆਂ ਨੂੰ ਦਿੰਦਾ ਹੈ ਜਿਹੜੇ ਈਮਾਨ ਲਿਆਏ ਤੇ ਨੇਕ ਕੰਮ ਕਰਦੇ ਰਹੇ। (ਹੇ ਨਬੀ!) ਤੁਸੀਂ (ਇਹਨਾਂ ਲੋਕਾਂ ਨੂੰ) ਆਖ ਦਿਓ ਕਿ ਮੈਂ ਤੁਹਾਥੋਂ ਇਸ (ਧਰਮ ਪ੍ਰਚਾਰ) ਲਈ ਕਿਸੇ ਬਦਲੇ ਦੀ ਮੰਗ ਨਹੀਂ ਕਰਦਾ। ਪਰ ਹਾਂ! ਸਾਕ-ਸੰਬੰਧਿਆਂ ਵਾਲਾ ਪ੍ਰੇਮਭਾਵ ਜ਼ਰੂਰ ਚਾਹੁੰਦਾ ਹੈ। ਜੇ ਕੋਈ ਨੇਕੀ ਕਮਾਵੇਗਾ ਤਾਂ ਅਸਾਂ ਉਸ ਲਈ ਉਸ ਭਲਾਈ ਵਿਚ ਸੁਹੱਪਣ ਦਾ ਵਾਧਾ ਕਰ ਦਿੰਦੇ ਹਾਂ। ਬੇਸ਼ੱਕ ਅੱਲਾਹ (ਭੁੱਲਾਂ ਨੂੰ) ਬਖ਼ਸ਼ਣਵਾਲਾ ਅਤੇ (ਨੇਕੀਆਂ ਦੀ) ਕਦਰ ਕਰਨ ਵਾਲਾ ਹੈ। 24. (ਹੇ ਨਬੀ!) ਕੀ ਉਹ (ਕਾਫ਼ਿਰ ਤੁਹਾਡੇ ਸੰਬੰਧ ਵਿਚ) ਆਖਦੇ ਹਨ ਕਿ ਇਸ ਰਸੂਲ ਨੇ ਅੱਲਾਹ ਉੱਤੇ ਝੂਠਾ ਆਰੋਪ ਘੜ੍ਹਿਆ ਹੈ ਜੇ ਅੱਲਾਹ ਚਾਹੇ ਤਾਂ ਤੁਹਾਡੇ ਦਿਲ ਉੱਤੇ ਠੱਪਾ ਲਾ ਦਿੰਦਾ। ਅੱਲਾਹ ਝੂਠ ਦਾ ਸਰਵਨਾਸ਼ ਕਰਦਾ ਹੈ ਅਤੇ ਹੱਕ ਸੱਚ ਨੂੰ ਆਪਣੀ ਬਾਣੀ ਰਾਹੀਂ ਸੱਚ ਕਰ ਵਿਖਾਉਂਦਾ ਹੈ। ਬੇਸ਼ੱਕ ਉਹ ਸੀਨਿਆਂ (ਦਿਲਾਂ) ਦੇ ਲੁਕੇ ਹੋਏ ਭੇਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। 25. ਉਹੀ ਤਾਂ ਹੈ ਜਿਹੜਾ ਆਪਣੇ ਬੰਦਿਆਂ ਦੀਆਂ ਤੌਬਾ ਨੂੰ ਕਬੂਲ ਕਰਦਾ ਹੈ ਅਤੇ ਉਹਨਾਂ ਦੀਆਂ ਬੁਰਾਈਆਂ ਨੂੰ ਮੁਆਫ਼ ਕਰਦਾ ਹੈ। ਤੁਸੀਂ ਲੋਕ ਜੋ ਵੀ ਕਰਦੇ ਹੋ ਉਹ ਸਭ ਜਾਣਦਾ ਹੈ। 26. ਉਹ ਉਹਨਾਂ ਲੋਕਾਂ ਦੀ ਦੁਆ ਕਬੂਲ ਕਰਦਾ ਹੈ ਜਿਹੜੇ ਈਮਾਨ ਲਿਆਏ ਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ। ਉਹ ਉਹਨਾਂ ਨੂੰ ਆਪਣੀ ਕ੍ਰਿਪਾਲਤਾ ਨਾਲ ਹੋਰ ਵੀ ਵਧਾ ਕੇ ਦਿੰਦਾ ਹੈ ਅਤੇ ਕਾਫ਼ਿਰਾਂ ਲਈ ਕਰੜਾ ਅਜ਼ਾਬ ਹੈ। 27. ਜੇ ਅੱਲਾਹ ਆਪਣੇ ਸਾਰਿਆਂ ਬੰਦਿਆਂ ਨੂੰ ਖੱਲ੍ਹਾ-ਡੁਲ੍ਹਾ ਰਿਜ਼ਕ ਦੇ ਦਿੰਦਾ ਤਾਂ ਉਹ ਜ਼ਰੂਰ ਹੀ ਧਰਤੀ ਉੱਤੇ ਸਰਕਸ਼ੀ ਕਰਦੇ ਪਰ ਉਹ ਇਕ ਹਿਸਾਬ ਨਾਲ ਜਿੱਨਾ ਚਾਹੁੰਦਾ ਹੈ (ਰਿਜ਼ਕ) ਉਤਾਰਦਾ ਹੈ। ਨਿਰਸੰਦੇਹ ਉਹ ਆਪਣੇ ਬੰਦਿਆਂ (ਦੇ ਹਾਲ) ਤੋਂ ਬਾ-ਖ਼ਬਰ ਹੈ ਅਤੇ (ਉਹਨਾਂ ਨੂੰ) ਵੇਖ ਰਿਹਾ ਹੈ। 28. ਉਹੀ ਹੈ ਜਿਹੜਾ ਲੋਕਾਂ ਦੇ ਨਿਰਾਸ਼ ਹੋਣ ਪਿੱਛੋਂ ਮੀਂਹ ਬਰਸਾਉਂਦਾ ਹੈ ਅਤੇ ਆਪਣੀ ਰਹਿਮਤ ਨੂੰ ਆਮ ਕਰ ਦਿੰਦਾ ਹੈ। ਉਹੀ ਕਾਰਜ ਸਾਧਕ ਤੇ ਸ਼ਲਾਘਾਯੋਗ ਹੈ। 29. ਅਕਾਸ਼ਾਂ ਤੇ ਧਰਤੀ ਦੀ ਰਚਨਾ ਅਤੇ ਉਹ ਜੀਅ-ਜੰਤੂ ਜਿਹੜੇ ਉਸ ਨੇ ਦੋਵੇਂ ਥਾਈਂ ਫ਼ੈਲਾ ਰੱਖੇ ਹਨ, ਉਸ ਦੀਆਂ ਨਿਸ਼ਾਨੀਆਂ ਵਿੱਚੋਂ ਹਨ ਜਦੋਂ ਵੀ ਉਹ ਚਾਹੇ ਉਹਨਾਂ ਨੂੰ ਇੱਕਠਿਆਂ ਕਰਨ ਦੀ ਸਮਰਥਾ ਦਾ ਹੈ।

- Punjabi Translation - Arif Halim

Notes and Reflections

You do not have any notes or reflections on this verse.

Notes placeholders

Stay Connected to the Quran ❤️

Short meaningful reminders to reset, reflect and stay connected to the Quran.

Read, Listen, Search, and Reflect on the Quran

Quran.com is a trusted platform used by millions worldwide to read, search, listen to, and reflect on the Quran in multiple languages. It provides translations, tafsir, recitations, word-by-word translation, and tools for deeper study, making the Quran accessible to everyone.

As a Sadaqah Jariyah, Quran.com is dedicated to helping people connect deeply with the Quran. Supported by Quran.Foundation, a 501(c)(3) non-profit organization, Quran.com continues to grow as a free and valuable resource for all, Alhamdulillah.

Navigate
Home
Quran Radio
Reciters
About Us
Developers
Product Updates
Feedback
Help
Donate
Our Projects
Quran.com
Quran For Android
Quran iOS
QuranReflect.com
Quran.AI
Sunnah.com
Nuqayah.com
Legacy.Quran.com
Corpus.Quran.com
Non-profit projects owned, managed, or sponsored by Quran.Foundation
Popular Links
Duas from the Quran
Quran Verse of the Day
Ayatul Kursi
Yaseen
Al Mulk
Ar-Rahman
Al Waqi'ah
Al Kahf
Al Muzzammil
SitemapPrivacyTerms and Conditions
© 2026 Quran.com. All Rights Reserved
Contribute