Sign in
Sign in
Sign in
Select Language
019

Maryam 19:71 وان منكم الا واردها كان على ربك حتما مقضيا ٧١

19:71
وَإِن
مِّنكُمۡ
إِلَّا
وَارِدُهَاۚ
كَانَ
عَلَىٰ
رَبِّكَ
حَتۡمٗا
مَّقۡضِيّٗا
٧١
ਤੁਹਾਡੇ (ਕਾਫ਼ਿਰਾਂ) ’ਚੋਂ ਕੋਈ ਵੀ ਅਜਿਹਾ ਨਹੀਂ ਜਿਹੜਾ ਨਰਕ ਤਕ ਨਾ ਪਹੁੰਚੇ,1 ਜਿਸ ਨੂੰ ਪੂਰਾ ਕਰਨਾ ਤੁਹਾਡੇ ਰੱਬ ਦੀ ਜ਼ਿੰਮੇਵਾਰੀ ਹੈ ਅਤੇ ਇਹ ਹੋ ਕੇ ਰਹਿਣਾ ਹੈ।
Continue Reading

Read Tafsir

Ibn Kathir (Abridged)

Everyone will be brought to Hell, then the Righteous will be saved

Ibn Jarir reported from `Abdullah that he said concerning Allah's statement,

وَإِن مِّنكُمْ إِلاَّ وَارِدُهَا

(There is not one of you but will pass over it.) "The bridge over Hell is like the sharp edge of a sword. The first group to c

…

Everyone will be brought to Hell, then the Righteous will be saved

Ibn Jarir reported from `Abdullah that he said concerning Allah's statement,

وَإِن مّ

…
More Tafsirs

Read in Context

Chapter 19, Page 310, Juz 16

66. ਮਨੁੱਖ ਆਖਦਾ ਹੈ ਕਿ ਜਦੋਂ ਮੈਂ ਮਰ ਜਾਵਾਂਗਾ ਤਾਂ ਕੀ ਮੈਂ ਮੁੜ (ਕਬਰਾਂ ’ਚੋਂ) ਜਿਊਂਦਾ ਕੱਢਿਆ ਜਾਵਾਂਗਾ? 67. ਕੀ ਇਹ ਮਨੁੱਖ ਇਹ ਵੀ ਨਹੀਂ ਜਾਣਦਾ ਕਿ ਅਸੀਂ ਇਸ ਨੂੰ ਇਸ ਤੋਂ ਪਹਿਲਾਂ ਪੈਦਾ ਕਰ ਚੁੱਕੇ ਹਾਂ ਜਦੋਂ ਕਿ ਉਹ ਕੁੱਝ ਵੀ ਨਹੀਂ ਸੀ। 68. ਤੇਰੇ ਰੱਬ ਦੀ ਸੁੰਹ ਅਸੀਂ ਜ਼ਰੂਰ ਹੀ ਇਹਨਾਂ (ਕਾਫ਼ਿਰਾਂ) ਨੂੰ ਸ਼ੈਤਾਨਾਂ ਦੇ ਨਾਲ ਇਕੱਠਾ ਕਰਾਂਗੇ ਫੇਰ ਅਸੀਂ ਜ਼ਰੂਰ ਹੀ ਇਹਨਾਂ ਨੂੰ ਨਰਕ ਦੇ ਆਲੇ-ਦੁਆਲੇ ਗੋਡਿਆਂ ਦੇ ਭਾਰ ਹਾਜ਼ਰ ਕਰਾਂਗੇ। 69. ਫੇਰ ਅਸੀਂ ਹਰੇਕ ਧੜੇ ਵਿੱਚੋਂ ਉਸ ਨੂੰ ਖਿੱਚ ਕੇ ਵੱਖ ਕਰ ਦੇਵਾਂਗੇ, ਜਿਹੜਾ ਇਹਨਾਂ ਵਿੱਚੋਂ ਰਹਿਮਾਨ ਦੇ ਵਿਰੁੱਧ ਸਰਕਸ਼ੀ ਵਿਚ ਵਧੇਰੇ ਸਖ਼ਤ ਸੀ। 70. ਫੇਰ ਅਸੀਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਜਿਹੜੇ ਨਰਕ ਵਿਚ ਜਾਣ ਦਾ ਵਧੇਰੇ ਹੱਕ ਰੱਖਦੇ ਹਨ। 71. ਤੁਹਾਡੇ (ਕਾਫ਼ਿਰਾਂ) ’ਚੋਂ ਕੋਈ ਵੀ ਅਜਿਹਾ ਨਹੀਂ ਜਿਹੜਾ ਨਰਕ ਤਕ ਨਾ ਪਹੁੰਚੇ, ਜਿਸ ਨੂੰ ਪੂਰਾ ਕਰਨਾ ਤੁਹਾਡੇ ਰੱਬ ਦੀ ਜ਼ਿੰਮੇਵਾਰੀ ਹੈ ਅਤੇ ਇਹ ਹੋ ਕੇ ਰਹਿਣਾ ਹੈ। 72. ਫੇਰ ਅਸੀਂ ਪਰਹੇਜ਼ਗਾਰਾਂ ਨੂੰ ਤਾਂ ਬਚਾ ਲਵਾਂਗੇ ਅਤੇ ਜ਼ਾਲਮਾਂ ਨੂੰ ਉਸੇ ਨਰਕ ਵਿਚ ਗੋਡੇ ਭਾਰ ਡਿੱਗੇ ਪਏ ਛੱਡ ਦਿਆਂਗੇ। 73. ਜਦੋਂ ਉਹਨਾਂ ਦੇ ਸਾਹਮਣੇ ਸਾਡੀਆਂ ਸਪਸ਼ਟ ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਕਾਫ਼ਿਰ ਮੁਸਲਮਾਨਾਂ ਨੂੰ ਆਖਦੇ ਹਨ ਕਿ ਦੱਸੋ ਸਾਡੇ ਦੋਹਾਂ ਧੜ੍ਹਿਆਂ ਵਿੱਚੋਂ ਕਿਹੜੇ ਧੜੇ ਦਾ ਦਰਜਾ ਉੱਚਾ ਹੈ ਅਤੇ ਕਿਸ ਦੀਆਂ ਸਭਾਵਾਂ ਵਧੇਰੇ ਸ਼ਾਨਦਾਰ ਹਨ। 74. ਜਦ ਕਿ ਇਹਨਾਂ ਤੋਂ ਪਹਿਲਾਂ ਅਸੀਂ ਕਈ ਕੌਮਾਂ ਨੂੰ ਹਲਾਕ ਕਰ ਚੁੱਕੇ ਹਾਂ ਜਿਹੜੀਆਂ ਧਨ ਪਦਾਰਥ ਪੱਖੋਂ ਵੀ ਅਤੇ ਪ੍ਰਸਿੱਧੀ ਤੇ ਠਾਠ-ਬਾਠ ਵਿਚ ਵੀ ਇਹਨਾਂ ਤੋਂ ਕਿਤੇ ਵਾਧੂ ਸਨ। 75. ਆਖ ਦਿਓ ਕਿ ਜਿਹੜਾ ਵਿਅਕਤੀ ਕੁਰਾਹੇ ਪੈ ਜਾਂਦਾ ਹੈ ਤਾਂ ਰਹਿਮਾਨ (ਅੱਲਾਹ) ਵੀ ਉਸ ਨੂੰ ਖੁੱਲ੍ਹੀ ਢਿੱਲ ਦੇ ਛੱਡਦਾ ਹੈ ਇੱਥੋਂ ਤੀਕ ਕਿ ਉਹ ਉਹਨਾਂ ਚੀਜ਼ਾਂ ਨੂੰ ਵੇਖ ਲੈਂਦਾ ਹੈ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਹੈ। ਉਸ ਸਮੇਂ ਉਹਨਾਂ ਨੂੰ ਪਤਾ ਲੱਗੇਗਾ ਕਿ ਕੌਣ ਭੈੜੇ ਹਾਲਾਂ ਵਿਚ ਹੈ ਅਤੇ ਕਿਸ ਦਾ ਜੱਥਾ ਲਾਓ-ਲਸ਼ਕਰ ਪੱਖੋਂ ਕਮਜ਼ੋਰ ਹੈ। 76. ਅਤੇ ਹਿਦਾਇਤ ਵਾਲੀ ਰਾਹ ਤੁਰਨ ਵਾਲੇ ਲੋਕਾਂ ਦੀ ਹਿਦਾਇਤ ਵਿਚ ਅੱਲਾਹ ਵਾਧਾ ਕਰਦਾ ਰਹਿੰਦਾ ਹੈ। ਨੇਕੀਆਂ ਹੀ ਬਾਕੀ ਰਹਿਣ ਵਾਲੀਆਂ ਹਨ ਜਿਹੜੀਆਂ ਬਦਲੇ ਤੇ ਸਿੱਟੇ ਪੱਖੋਂ ਤੇਰੇ ਰੱਬ ਦੀਆਂ ਨਜ਼ਰਾਂ ਵਿਚ ਬਹੁਤ ਹੀ ਵਧੀਆ ਹਨ। 77. ਕੀ ਤੁਸੀਂ ਉਸ ਵਿਅਕਤੀ ਨੂੰ ਵੀ ਵੇਖਿਆ ਜਿਸ ਨੇ ਸਾਡੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕੀਤਾ ਅਤੇ ਕਿਹਾ ਕਿ ਮੈਨੂੰ ਤਾਂ ਧੰਨ ਤੇ ਸੰਤਾਨ ਲਾਜ਼ਮੀ ਮਿਲੇਗੀ। 78. ਕੀ ਉਹ ਗ਼ੈਬ (ਪਰੋਖ) ਨੂੰ ਜਾਣਦਾ ਹੈ ਜਾਂ ਰਹਿਮਾਨ ਤੋਂ ਕੋਈ ਵਚਨ ਲੈ ਛੱਡਿਆ ਹੈ। 79. ਕਦੇ ਵੀ ਨਹੀਂ! ਜੋ ਵੀ ਇਹ ਕਹਿ ਰਿਹਾ ਹੈ ਅਸੀਂ ਉਸ ਨੂੰ ਜ਼ਰੂਰ ਲਿਖ ਰੱਖਾਂਗੇ ਅਤੇ ਉਸ ਦੇ ਅਜ਼ਾਬ ਵਿਚ ਹੋਰ ਵਾਧਾ ਕਰ ਦੇਵਾਂਗੇ। 80. ਜਿਨ੍ਹਾਂ ਚੀਜ਼ਾਂ ਦੀ (ਇਹ ਇਨਕਾਰੀ) ਗੱਲ ਕਰਦਾ ਹੈ (ਭਾਵ ਧਨ-ਦੌਲਤ, ਔਲਾਦ, ਲਾਓ ਲਸ਼ਕ ਆਦਿ) ਉਹਨਾਂ ਸਭਨਾ ਦੇ ਅਸੀਂ ਹੀ ਵਾਰਸ ਹਾਂ। ਇਹ ਤਾਂ ਇਕੱਲਾ ਹੀ ਸਾਡੇ ਕੋਲ ਆਵੇਗਾ। 81. ਉਹਨਾਂ ਨੇ ਅੱਲਾਹ ਨੂੰ ਛੱਡ ਦੂਜਿਆਂ ਨੂੰ ਇਸ਼ਟ ਬਣਾ ਲਿਆ ਹੈ ਤਾਂ ਜੋ ਉਹ ਉਹਨਾਂ ਦੀ (ਕਿਆਮਤ ਦਿਹਾੜੇ) ਮਦਦ ਕਰ ਸਕਣ। 82. ਪਰ ਇੰਜ ਹੋਵੇਗਾ ਨਹੀਂ, ਉਹ (ਇਸ਼ਟ) ਤਾਂ ਉਹਨਾਂ ਲੋਕਾਂ ਵੱਲੋਂ ਕੀਤੀ ਗਈ ਬੰਦਗੀ ਦਾ ਇਨਕਾਰ ਕਰਨਗੇ ਸਗੋਂ ਉਹਨਾਂ ਦੇ ਵਿਰੋਧੀ ਬਣ ਜਾਣਗੇ।

- Punjabi Translation - Arif Halim

Notes and Reflections

You do not have any notes or reflections on this verse.

Notes placeholders

Stay Connected to the Quran ❤️

Short meaningful reminders to reset, reflect and stay connected to the Quran.

Read, Listen, Search, and Reflect on the Quran

Quran.com is a trusted platform used by millions worldwide to read, search, listen to, and reflect on the Quran in multiple languages. It provides translations, tafsir, recitations, word-by-word translation, and tools for deeper study, making the Quran accessible to everyone.

As a Sadaqah Jariyah, Quran.com is dedicated to helping people connect deeply with the Quran. Supported by Quran.Foundation, a 501(c)(3) non-profit organization, Quran.com continues to grow as a free and valuable resource for all, Alhamdulillah.

Navigate
Home
Quran Radio
Reciters
About Us
Developers
Product Updates
Feedback
Help
Donate
Our Projects
Quran.com
Quran For Android
Quran iOS
QuranReflect.com
Quran.AI
Sunnah.com
Nuqayah.com
Legacy.Quran.com
Corpus.Quran.com
Non-profit projects owned, managed, or sponsored by Quran.Foundation
Popular Links
Duas from the Quran
Quran Verse of the Day
Ayatul Kursi
Yaseen
Al Mulk
Ar-Rahman
Al Waqi'ah
Al Kahf
Al Muzzammil
SitemapPrivacyTerms and Conditions
© 2026 Quran.com. All Rights Reserved
Contribute